ਪਨਬੱਸ ਦੇ ਬੱਸ ਸਟੈਂਡਾਂ ਦੇ ਓਪਰੇਸ਼ਨ ਅਤੇ ਮੈਨਟੀਨੈਂਸ ਦੇ ਕੰਮ ਨੂੰ ਪੰਜ ਸਾਲਾਂ ਦੇ ਸਮੇਂ ਲਈ ਕੰਟਰੈਕਟ ਤੇ ਦੇਣ ਲਈ ਈ-ਟੈਂਡਰ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਨ੍ਹਾਂ ਸਬੰਧੀ ਵਿਭਾਗ ਵੱਲੋਂ ਆਰ.ਐੱਫ.ਪੀ. ਦਸਤਾਵੇਜ਼ ਤਿਆਰ ਕੀਤਾ ਹੋਇਆ ਹੈ। ਪਿਛਲੇ ਸਮੇਂ ਦੌਰਾਨ ਮੰਗੇ ਗਏ ਟੈਂਡਰਾਂ ਵਿੱਚ ਇਛੁੱਕ ਟੈਂਡਰਕਾਰਾਂ ਵੱਲੋਂ ਟੈਂਡਰ ਭਰਨ ਸਮੇਂ ਨੱਥੀ ਕੀਤੇ ਲੋੜੀਂਦੇ ਦਸਤਾਵੇਜਾਂ ਵਿੱਚ ਕੁਝ ਖਾਮੀਆਂ ਹੋਣ ਕਾਰਨ ਸਫਲ ਨਤੀਜੇ ਪ੍ਰਾਪਤ ਨਹੀਂ ਹੋ ਰਹੇ। ਵਿਭਾਗ ਇਹ ਮਹਿਸੂਸ ਕਰਦਾ ਹੈ ਕਿ ਇਹ ਖਾਮੀਆਂ ਇਛੁੱਕ ਟੈਂਡਰਕਾਰਾਂ ਵੱਲੋਂ ਦਰੁਸਤ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਆਰ.ਐੱਫ.ਪੀ ਦੀਆਂ ਨਿਯਮ ਅਤੇ ਸ਼ਰਤਾਂ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਉਣ ਲਈ ਮਿਤੀ 03.10.2023 ਨੂੰ ਬਾਅਦ ਦੁਪਹਿਰ 12.30 ਵਜੇ ਡਿਪਟੀ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਦਫਤਰ ਜੀਵਨਦੀਪ ਬਿਲਡਿੰਗ, ਪਹਿਲੀ ਮੰਜਿਲ, ਸੈਕਟਰ-ਏ, ਚੰਡੀਗੜ੍ਹ ਵਿਖੇ ਪਾਰਦਰਸ਼ਤਾ ਦੀ ਨੀਤੀ ਅਪਣਾਉਂਦੇ ਹੋਏ ਇੱਕ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ, ਜਿਸ ਵਿੱਚ ਸ਼ਾਮਿਲ ਹੋਣ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ। ਹਰ ਇੱਕ ਇਛੁੱਕ ਟੈਂਡਰਕਾਰ ਦਾ ਇੱਕ ਨੁਮਾਇੰਦਾ ਹੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦਾ ਹੈ।