ਪਨਬਸ

ਪਨਬਸ

ਜਾਣ-ਪਛਾਣ

  • ਪਨਬੱਸ ਸਾਲ 1995 ਤੋਂ ਕੰਪਨੀ ਐਕਟ ਦੇ ਅਧੀਨ ਇਕ ਕੰਪਨੀ ਦੇ ਰੂਪ ਵਿਚ ਕੰਮ ਕਰ ਰਹੀ ਹੈ, ਜਿਸ ਵਿਚ ਬੱਸ ਸਟੈਂਡਾ ਦੇ ਪ੍ਰਬੰਧਨ ਦਾ ਮੁੱਖ ਉਦੇਸ਼ ਸੀ |
  • ਸਾਲ 2006 ਵਿੱਚ ਵਪਾਰਿਕ ਵਾਹਨਾ ਦੇ ਇਸਤੇਮਾਲ ਨੂੰ ਪਨਬਸ਼ ਦੇ ਉਦੇਸਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ |
  • ਇਹ ਪੰਜਾਬ ਰਾਜ ਵਿਚ ਚਲ ਰਹੀਆਂ ਬਸਾਂ ਨੂੰ ਵਧਾਉਣ ਅਤੇ ਪੰਜਾਬ ਰੋਡਵੇਜ਼ ਦੀ ਸਰਪਲੱਸ ਸਟਾਫ ਦੀ ਵਰਤੋਂ ਕਰਨ ਲਈ ਕੀਤਾ ਗਿਆ ਸੀ |
  • ਪਨਬੱਸ ਦੇ ਕੋਲ 20 ਬਸ ਸਟੈਂਡ ਹਨ ਜੋ ਉਸਦੇ ਨਿਯੰਤਰਣ ਦੇ ਅਧੀਨ ਹਨ |
  • ਬੀ.ਓ.ਟੀ. ਅਧੀਨ ਬਨਾਏ ਗਏ ਬੱਸ ਸਟੈਂਡ : ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ |
  • ਬੱਸ ਸਟੈਂਡਜ਼ ਜੋ ਕਿ ਆਪਰੇਸ਼ਨ ਅਤੇ ਦੇਖ ਰੇਖ ਦੇ ਨਿਯੰਤ੍ਰਣ ਅਧੀਨ ਕੰਟ੍ਰੇਕਟ ਤੇ ਚਲਾਇਆ ਜਾ ਰਿਹਾ ਹੈ: ਮੋਗਾ, ਜਗਰਾਉਂ, ਸ੍ਰੀ ਮੁਕਤਸਰ ਸਾਹਿਬ, ਐਸ.ਬੀ.ਐਸ.ਨਗਰ, ਨੰਗਲ, ਡੇਰਾ ਬਾਬਾ ਨਾਨਕ, ਪਠਾਨਕੋਟ, ਹੁਸ਼ਿਆਰਪੁਰ, ਜ਼ੀਰਾ ਅਤੇ ਅਨੰਦਪੁਰ ਸਾਹਿਬ |
  • ਪੰਜਾਬ ਰੋਡਵੇਜ਼ ਦੇ ਸਟਾਫ ਦੁਆਰਾ ਨਿਯਤ੍ਰਣ ਕੀਤੇ ਜਾ ਰਹੇ ਬਸ ਸਟੈਂਡ : ਮੁਕੇਰੀਆਂ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਮਝਥਾ, ਮੋਹਾਲੀ ਅਤੇ ਰੋਪੜ |
  • ਪਨਬੱਸ ਨੇ ਪੈਸੈਂਜਰ ਸੂਚਨਾ ਪ੍ਰਣਾਲੀ, ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਅਤੇ ਆਨਲਾਈਨ ਰਿਜ਼ਰਵੇਸ਼ਨ ਸਿਸਟਮ ਨੂੰ ਸੈਂਟਰਲ ਸਹਾਇਤਾ ਨਾਲ ਲਾਗੂ ਕਰ ਦਿੱਤਾ ਹੈ |
  • ਮੌਜੂਦਾ ਪਨਬੱਸ ਦੀ ਬਸ ਸੇਵਾ ਰਾਹੀਂ ਇੰਟਰ ਸਟੇਟ ਬੱਸ ਸਰਵਿਸ ਅਤੇ ਪੰਜਾਬ ਦੇ ਅੰਦਰ 4 ਲੱਖ (ਲੱਗਭੱਗ) ਕਿਲੋਮੀਟਰ ਪੂਰੇ ਕੀਤੇ ਜਾਂਦੇ ਹਨ |
  • ਪਨਬੱਸ ਵਿੱਚ 243 ਨਵੀਆਂ ਬਸ ਵਿੱਚ ਜੀ.ਪੀ.ਐੱਸ. ਸਿਸਟਮ, ਐਲ.ਈ.ਡੀ  ਬੱਸ ਡੈਸਟੀਨੇਸ਼ਨ ਸਿਸਟਮ ਅਤੇ ਇਲੈਕਟ੍ਰਾਨਿਕਸ ਟਿਕਟਿੰਗ ਮਸ਼ੀਨਾਂ ਬਸਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ |

ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਿਟੇਡ (ਪਨਬਸ)

ਪੰਜਾਬ ਸਰਕਾਰ ਵੱਲੋਂ ਪਨਬਸ ਦੁਆਰਾ ਪੰਜਾਬ ਰਾਜ ਵਿਚ ਜਨਤਕ ਸੇਵਾਵਾਂ ਨੂੰ ਲਾਗੂ ਕਰਨ ਅਤੇ ਪਬਲਿਕ ਟਰਾਂਸਪੋਰਟ ਸੈਕਟਰ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦਾ ਉਦੇਸ ਹੈ |

ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਿਡ (ਪਨਬਸ) 07-03-1995 ਨੂੰ ਕੰਪਨੀਆਂ ਦੇ ਰਜਿਸਟਰਾਰ, ਜਲੰਧਰ ਦੁਆਰਾ ਪੰਜਾਬ ਰਾਜ ਦੇ 100 ਪ੍ਰਤੀਸ਼ਤ ਹਿੱਸੇਦਾਰੀ ਨਾਲ ਸ਼ਾਮਲ ਕੀਤਾ ਗਿਆ ਸੀ | 06-06-1995 ਨੂੰ ਰਜਿਸਟਰਾਰ ਆਫ ਕੰਪਨੀਜ ਜਲੰਧਰ ਦੁਆਰਾ ਵਪਾਰ ਦੀ ਸ਼ੁਰੂਆਤ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ |

ਕੰਪਨੀ ਦੇ ਡਾਇਰੈਕਟਰਾਂ ਅਤੇ ਸਾਂਝੇਦਾਰਾਂ ਦੀ ਪੈਟ੍ਰਨ ਦੀ ਬਣਤਰ

ਪਨਬਸ ਇਕ ਪੂਰੀ ਮਾਲਕੀ ਵਾਲੀ ਪੰਜਾਬ ਸਰਕਾਰ ਦੀ ਕੰਪਨੀ ਹੈ, ਬੋਰਡ ਦੇ ਸਾਰੇ ਡਾਇਰੈਕਟਰ ਅਤੇ ਸ਼ੇਅਰਧਾਰਕ ਸਰਕਾਰੀ ਨਾਮਜ਼ਦ ਹਨ |

ਕੰਪਨੀ ਦੇ ਉਦੇਸ਼

ਕੰਪਨੀ ਦੇ ਮੁੱਖ ਉਦੇਸ਼ ਇਹ ਹਨ:

  • ਬੱਸ ਦੀ ਉਸਾਰੀ / ਮੁਰੰਮਤ / ਰੱਖ-ਰਖਾਵ ਦਾ ਕੰਮ ਪੰਜਾਬ ਰਾਜ ਵਿਚ ਕਰਨਾ |
  • ਸਮੁੱਚੇ ਭਾਰਤ ਵਿਚ ਕਿਸੇ ਵੀ ਕਿਸਮ ਦੇ ਵਪਾਰਕ ਵਾਹਨਾਂ ਨੂੰ ਚਲਾਉਣ / ਵਰਤੋਂ ਕਰਨਾ |

ਜੁਲਾਈ 2016' ਵਿੱਚ ਬੱਸ ਫਲੀਟ ਦੀ ਸੂਚੀ

ਲੜੀ ਨੰਬਰ ਡਿਪੂ ਦਾ ਨਾਮ ਪੰਜਾਬ ਰੋਡਵੇਜ ਪਨਬਸ਼
    ਪੰਜਾਬ ਰੋਡਵੇਜ ਦੀ ਸਧਾਰਨ ਬਸ ਕੇ.ਐਮ.ਐਸ.ਸਕੀਮ ਸਧਾਰਨ ਬਸ ਇੰਟੇਗਰਲ /ਸੁਪਰ ਇੰਟੇਗਰਲ ਬਸ ਕੁਲ ਬਸ ਪਨਬਸ਼/ਜੀ.ਪੀ.ਐਸ. ਬਸ ਕੇ.ਐਮ.ਐਸ.ਸਕੀਮ ਸਧਾਰਨ ਬਸ ਪਨਬਸ਼ ਏ.ਸੀ. ਵਾਲਵੋ /ਮਰਸਡੀਜ ਕੁਲ ਪਨਬਸ਼ ਕੁਲ ਪਨਬਸ਼ + ਪੰਜਾਬ ਰੋਡਵੇਜ
1 ਚੰਡੀਗੜ 36 0 1 37 50 0 5 16 71 108
2 ਰੋਪੜ 33 0 0 33 66 3 5 4 78 111
3 ਲੁਧਿਆਣਾ 50 0 0 50 66 12 2 2 82 132
4 ਮੋਗਾ 42 0 0 42 43 20 0 0 63 105
5 ਜਗਰਾਓਂ 27 0 0 27 43 4 0 0 47 74
6 ਨੰਗਲ 26 0 0 26 42 0 1 0 43 69
7 ਜਲੰਧਰ -1 29 0 0 29 63 6 0 9 78 107
8 ਜਲੰਧਰ -2 33 5 0 38 62 12 9 0 83 121
9 ਐਸ.ਬੀ.ਐਸ.ਨਗਰ 30 0 0 30 57 3 1 0 61 91
10 ਬਟਾਲਾ 30 0 0 30 58 7 5 0 70 100
11 ਪਠਾਨਕੋਟ 46 3 0 49 61 5 0 2 68 117
12 ਹੋਸ਼ਿਆਰਪੂਰ 38 0 0 38 56 12 14 0 82 120
13 ਅੰਮ੍ਰਿਤਸਰ -1 35 4 1 40 55 6 6 2 69 109
14 ਅੰਮ੍ਰਿਤਸਰ -2 29 3 0 32 55 6 9 4 74 106
15 ਤਰਨਤਾਰਨ 10 0 0 10 43 0 0 0 43 53
16 ਪੱਟੀ 17 0 0 17 49 0 0 0 49 66
17 ਫਿਰੋਜ਼ਪੁਰ 53 0 0 53 63 10 8 0 81 134
18 ਮੁਕਤਸਰ 34 0 0 34 71 5 0 1 77 111
  ਕੁਲ 598 15 2 615 1003 111 65 40 1219 1834