ਪੰਜਾਬ ਰੋਡਵੇਜ਼

ਪੰਜਾਬ ਰੋਡਵੇਜ਼

  • ਪੰਜਾਬ ਰੋਡਵੇਜ਼ ਵਲੋਂ 1948 ਤੋਂ 13 ਬੱਸਾਂ ਦੇ ਇਕ ਫਲੀਟ ਨਾਲ ਓਮਨੀ ਬੱਸ ਸੇਵਾ ਦੇ ਰੂਪ ਵਿਚ ਕੰਮ ਕਰਨਾ ਸੁਰੂ ਕੀਤਾ ਗਿਆ ਸੀ |
  • ਪੰਜਾਬ ਰੋਡਵੇਜ਼ ਦੀ ਫਲੀਟ ਦੀ ਗਿਣਤੀ ਸਾਲ 1985 ਵਿਚ ਸਭ ਤੋਂ ਜ਼ਿਆਦਾ ਸੀ ਜੋ ਕਿ 2407 ਸੀ |
  • ਜਿਵੇਂ ਨਵਾਂ ਫਲੀਟ ਜੋੜਿਆ ਨਹੀਂ ਗਿਆ, ਫਲੀਟ ਦੀ ਗਿਣਤੀ ਘਟਣੀ ਸ਼ੁਰੂ ਹੋ ਗਈਆਂ | ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਫੰਡਾਂ ਰਾਹੀਂ 1997-98 ਦੌਰਾਨ 534 ਬੱਸਾਂ ਪੰਜਾਬ ਰੋਡਵੇਜ ਵਿੱਚ ਸ਼ਾਮਲ ਹੋਈਆਂ ਸਨ | ਨਵੇਂ ਬੱਸਾਂ ਹੁਣ ਪਨਬੱਸ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ |
  • ਪੰਜਾਬ ਰੋਡਵੇਜ਼ ਵੱਲੋਂ ਅਮ੍ਰਿਤਸਰ- ਲਾਹੌਰ ਅਤੇ ਅਮ੍ਰਿਤਸਰ ਨਨਕਾਣਾ ਸਾਹਿਬ ਰੂਟ ਤੇ ਵੋਲਵੋ ਬੱਸ ਚਲਾਈ ਜਾ ਰਹੀ ਹੈ | ਅਮ੍ਰਿਤਸਰ ਲਾਹੌਰ ਰੂਟ ਤੇ ਜਾਣ ਵਾਲੀ ਬਸ ਹਰ ਮੰਗਲਵਾਰ ਅਮ੍ਰਿਤਸਰ ਤੋਂ ਜਾਂਦੀ ਹੈ ਅਤੇ ਵਾਪਸ ਹਰ ਬੁਧਵਾਰ ਨੂੰ ਆਉਦੀ ਹੈ ਜਦਕਿ ਅੰਮ੍ਰਿਤਸਰ ਨਨਕਾਣਾ ਸਾਹਿਬ ਰੂਟ ਤੇ ਜਾਣ ਵਾਲੀ ਬਸ ਹਰ ਸੁੱਕਰਵਾਰ ਅਮ੍ਰਿਤਸਰ ਤੋਂ ਜਾਂਦੀ ਹੈ ਅਤੇ ਵਾਪਸ ਹਰ ਸ਼ਨਿਵਾਰ ਨੂੰ ਆਉਦੀ ਹੈ |
  • ਪੰਜਾਬ ਰੋਡਵੇਜ਼ ਅਤੇ ਪਨਬਸ ਨੂੰ ਸਾਲ 2008-09 ਅਤੇ 200 9 -10 ਲਈ ਦੇਸ਼ ਵਿੱਚ ਸਭ ਤੋਂ ਘੱਟ ਦੁਰਘਟਨਾ ਦਰ ਲਈ ਪਹਿਲਾਂ ਅਤੇ ਦੂਜਾ ਪੁਰਸਕਾਰ ਦਿੱਤਾ ਗਿਆ ਹੈ |