ਬਿਹਤਰ ਸੇਵਾ ਪ੍ਰਦਾਨ ਕਰਨ ਦੇ ਮੰਤਵ ਨਾਲ, ਪੰਜਾਬ ਰੋਡਵੇਜ਼ ਨੇ 534 ਬੱਸਾਂ ਨੂੰ 1997-98 ਅਤੇ 1998-99 ਵਿਚ ਪਨਬਸ ਪੂਰੀ ਤਰ੍ਹਾਂ ਵਾਲੀ ਸਰਕਾਰੀ ਕੰਪਨੀ ਰਾਹੀਂ ਬਦਲ ਦਿੱਤਾ | ਸਾਲ 2000 ਵਿੱਚ, ਪੰਜਾਬ ਰੋਡਵੇਜ ਵਿੱਚ ਕਿਲੋਮੀਟਰ ਸਕੀਮ ਅਧੀਨ 150 ਬੱਸਾਂ ਨੂੰ ਪ੍ਰਾਈਵੇਟ ਬੱਸਾਂ ਦੀ ਭਰਤੀ ਰਾਹੀਂ ਸ਼ਾਮਿਲ ਕੀਤਾ ਗਿਆ ਅਤੇ ਰਾਜ ਦੇ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਰੂਟਾਂ ਤੇ ਕੰਮ ਕਰਨ ਲਈ ਸ਼ਾਮਲ ਕੀਤੀਆਂ ਗਈਆਂ ਸਨ, ਜਿਨ੍ਹਾਂ ਉੱਤੇ ਪੰਜਾਬ ਰੋਡਵੇਜ਼ ਵਿੱਚ ਯੋਗ ਪਰਮਿਟ ਹਨ | ਪੰਜਾਬ ਰੋਡਵੇਜ਼ ਇਕ ਵਪਾਰਕ ਸੰਸਥਾ ਹੈ ਅਤੇ ਇਸ ਵੇਲੇ 868 ਬੱਸਾਂ ਦਾ ਬੇੜਾ ਹੈ | ਇਸ ਤੋਂ ਇਲਾਵਾ, ਕਿਲੋਮੀਟਰ ਯੋਜਨਾ ਦੀਆਂ 101 ਬੱਸਾਂ ਵੀ ਪੰਜਾਬ ਰੋਡਵੇਜ਼ ਦੇ ਅਧੀਨ ਕੰਮ ਕਰ ਰਹੀਆਂ ਹਨ ਅਤੇ ਇਹ 2.77 ਲੱਖ ਦੇ ਕਿਲੋਮੀਟਰ ਚਲ ਰਹੀਆਂ ਹਨ | ਵੱਖਰੇ ਸਟੇਟ / ਇੰਟਰ ਸਟੇਟ ਰੂਟਾਂ ਲਈ ਰੋਜ਼ਾਨਾ ਲਗਭਗ 5.00 ਲੱਖ ਯਾਤਰੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਰੋਜ਼ਾਨਾ ਯਾਤਰਾ ਕਰਦੇ ਹਨ | ਚਾਲੂ ਵਿੱਤੀ ਸਾਲ 2005-06 ਦੌਰਾਨ ਪੰਜਾਬ ਰਾਜ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬਸ) ਨੇ 360 ਨਵੀ ਬਸਾਂ ਨੂੰ ਖਰੀਦਣ ਤੇ ਰੂਟ ਤੇ ਲੈ ਆਉਣ ਲਈ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ 40.00 ਕਰੋੜ ਰੁਪਏ ਦਾ ਲੋਨ ਲਿੱਤਾ | ਇਹ ਬੱਸਾਂ ਪੰਜਾਬ ਰੋਡਵੇਜ਼ ਦੇ ਪ੍ਰਮਾਣਿਕ ਰੂਟ ਪਰਮਿਟ ਤੇ ਪਨਬੱਸ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਚੰਗੇ ਨਤੀਜੇ ਦੇ ਰਿਹਾ ਹੈ | ਪਨਬੱਸ ਦੁਆਰਾ 300 ਹੋਰ ਬੱਸਾਂ 40.00 ਕਰੋੜ ਰੁਪਏ ਦਾ ਲੋਨ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ ਲੈ ਕੇ ਖਰੀਦ ਦੇ ਪ੍ਰਸਤਾਵ ਨੂੰ ਮੰਨਜੂਰੀ ਦਿੱਤੀ ਗਈ | ਇਨ੍ਹਾਂ ਬੱਸਾਂ ਦੀ ਪੰਜਾਬ ਦੇ 18 ਡਿਪੂ ਵਿੱਚ ਅਤੇ ਹਰ ਇਕ ਡਿਪੂ ਦੇ ਨਿਰਧਾਰਤ ਕਿਲੋਮੀਟਰ ਦੇ ਨਾਲ-ਨਾਲ ਦਰਸਾਏ ਅਨੁਸਾਰ ਬੱਸਾਂ ਦੀ ਵੰਡ ਕੀਤੀ ਗਈ ਹੈ –
ਲੜੀ ਨੰਬਰ | ਡਿਪੂ ਦਾ ਨਾਮ | ਅਸਲ ਵਿੱਚ ਚਲਦੀ ਬਸਾਂ ਦੀ ਗਿਣਤੀ | ਆਰ.ਸੀ.ਜਮਾਂ | ਕੇ.ਐਮ.ਸਕੀਮ | ਪਨਬਸ਼ ਬਸਾਂ | ਕੁਲ ਬਸਾਂ | ਦਿੱਤੇ ਕਿਲੋ ਮੀਟਰ |
1 | ਚੰਡੀਗੜ | 51 | 0 | 2 | 36 | 89 | 31968 |
2 | ਰੋਪੜ | 52 | 0 | 6 | 20 | 78 | 26548 |
3 | ਲੁਧਿਆਣ | 69 | 0 | 9 | 30 | 108 | 22710 |
4 | ਮੋਗਾ | 38 | 0 | 3 | 28 | 69 | 30935 |
5 | ਜਗਰਾਓਂ | 44 | 0 | 4 | 11 | 59 | 26613 |
6 | ਨੰਗਲ | 41 | 0 | 1 | 16 | 58 | 15387 |
7 | ਜਲੰਧਰ-1 | 63 | 0 | 10 | 20 | 93 | 27065 |
8 | ਜਲੰਧਰ -2 | 59 | 0 | 9 | 16 | 84 | 29097 |
9 | ਨਵਾਂਸ਼ਹਿਰ | 73 | 0 | 8 | 25 | 106 | 36516 |
10 | ਬਟਾਲਾ | 61 | 8 | 8 | 16 | 93 | 30161 |
11 | ਪਠਾਨਕੋਟ | 35 | 33 | 10 | 28 | 106 | 39258 |
12 | ਹੁਸ਼ਿਆਰਪੁਰ | 54 | 1 | 3 | 25 | 83 | 25129 |
13 | ਅੰਮ੍ਰਿਤਸਰ | 22 | 0 | 14 | 22 | 58 | 30097 |
14 | ਅੰਮ੍ਰਿਤਸਰ - 2 | 30 | 0 | 10 | 15 | 55 | 29935 |
15 | ਫਿਰੋਜਪੁਰ | 60 | 42 | 1 | 27 | 130 | 42000 |
16 | ਸ੍ਰੀ ਮੁਕਤਸਰ ਸ਼ਾਹਿਬ | 62 | 8 | 2 | 15 | 87 | 27032 |
17 | ਤਰਨ ਤਾਰਨ | 20 | 1 | 1 | 5 | 27 | 17581 |
18 | ਪੱਟੀ | 34 | 0 | 0 | 5 | 39 | 20484 |
ਕੁਲ ਜੋੜ | 868 | 93 | 101 | 360 | 1422 | 508516 |