ਪੰਜਾਬ ਰੋਡਵੇਜ਼ ਸਾਲ 1948 ਵਿਚ 13 ਬੱਸਾਂ ਦੀ ਫਲੀਟ ਨਾਲ ਹੋਂਦ ਵਿੱਚ ਆਇਆ ਸੀ, ਜੋ ਹੌਲੀ-ਹੌਲੀ ਸਾਲ 1985 ਵਿਚ 2407 ਗਿਣਤੀ ਤੱਕ ਵਧ ਗਈ ਸੀ | ਪੰਜਾਬ ਰੋਡਵੇਜ਼ ਦਾ ਮੁੱਖ ਉਦੇਸ਼ ਇਕ ਆਰਥਿਕ, ਭਰੋਸੇਮੰਦ ਅਤੇ ਅਰਾਮਦਾਇਕ ਟਰਾਂਸਪੋਰਟ ਸੇਵਾ ਪ੍ਰਦਾਨ ਕਰਨਾ ਹੈ | ਰਾਜ ਦੇ ਨਾਲ ਜੁੜੇ ਸੂਬਿਆਂ ਨੂੰ ਸੇਵਾ ਨਾਲ ਜੋੜਨ ਦੇ ਨਾਲ ਪੰਜਾਬ ਰਾਜ ਦੀ ਪੰਜਾਬ ਰੋਡਵੇਜ਼ ਰਾਂਹੀ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਯੋਗ ਸ਼੍ਰੇਣੀਆਂ ਨੂੰ ਮੁਫਤ / ਰਿਆਇਤੀ ਯਾਤਰਾ ਵੀ ਪ੍ਰਦਾਨ ਕਰ ਰਹੀ ਹੈ | ਪੰਜਾਬ ਰੋਡਵੇਜ ਪੰਜਾਬ ਦੇ ਬਸ ਸਟੈਂਡਾਂ ਦੀ ਦੇਖ ਰੇਖ ਵੀ ਕਰ ਰਿਹਾ ਹੈ|
ਪੰਜਾਬ ਰੋਡਵੇਜ਼ ਦੇ ਕੋਲ 18 ਡਿਪੂ ਹਨ ਜਿਵੇਂ ਚੰਡੀਗੜ੍ਹ, ਰੂਪਨਗਰ, ਲੁਧਿਆਣਾ, ਮੋਗਾ, ਜਗਰਾਓਂ, ਨੰਗਲ, ਜਲੰਧਰ -1, ਜਲੰਧਰ -2, ਨਵਾਂਸ਼ਹਿਰ, ਬਟਾਲਾ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ -1, ਅੰਮ੍ਰਿਤਸਰ -2, ਤਰਨ ਤਾਰਨ, ਪੱਟੀ, ਫਿਰੋਜਪੁਰ ਅਤੇ ਸ੍ਰੀ ਮੁਕਤਸਰ ਸ਼ਾਹਿਬ |